ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਰਚਿਆ ਇਤਿਹਾਸ¸ 18 ਹੋਰ ਵਿੱਦਿਅਕ ਅਦਾਰਿਆਂ ਨੂੰ ਸਫ਼ਲਤਾਪੂਰਵਕ ਚਲਾ ਕੇ ਵਿੱਦਿਆ ਪ੍ਰਸਾਰ 'ਚ ਅਹਿਮ ਯੋਗਦਾਨ
ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਆਪਣੇ ਰਚਨਹਾਰਿਆਂ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਸਾਲ 2016 'ਚ 'ਖ਼ਾਲਸਾ ਯੂਨੀਵਰਸਿਟੀ' ਦੀ ਸਥਾਪਨਾ ਕਰਕੇ ਨਵਾਂ ਇਤਿਹਾਸ ਰਚਿਆ ਹੈ। ਅਗਲੇ ਸਾਲ-2017 'ਚ ਆਪਣੀ 125ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ, ਕੌਂਸਲ ਮਾਨਵਤਾ ਦੀ ਸੇਵਾ 'ਚ ਵਿੱਦਿਆ ਦੇ ਪ੍ਰਸਾਰ ਅਤੇ ਪੰਜਾਬ ਦੇ ਸਾਂਝੀ ਭਾਈਚਾਰਕ ਵਿਰਾਸਤ ਦੀ ਰੱਖਿਆ ਕਰਦਿਆਂ ਇਸ ਵੇਲੇ 'ਖ਼ਾਲਸਾ ਯੂਨੀਵਰਸਿਟੀ' ਤੋਂ ਇਲਾਵਾ ਹੋਰ 18 ਵਿੱਦਿਅਕ ਅਦਾਰਿਆਂ ਨੂੰ ਸਫ਼ਲਤਾ ਪੂਰਵਕ ਚਲਾ ਕੇ ਪੜ੍ਹਿਆ–ਲਿਖਿਆ ਸੁਹਿਰਦ ਸਮਾਜ ਸਿਰਜਣ ਲਈ ਤੱਤਪਰ ਹੈ।
ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਆਪਣੇ ਰਚਨਹਾਰਿਆਂ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਸਾਲ 2016 'ਚ 'ਖ਼ਾਲਸਾ ਯੂਨੀਵਰਸਿਟੀ' ਦੀ ਸਥਾਪਨਾ ਕਰਕੇ ਨਵਾਂ ਇਤਿਹਾਸ ਰਚਿਆ ਹੈ। ਅਗਲੇ ਸਾਲ-2017 'ਚ ਆਪਣੀ 125ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ, ਕੌਂਸਲ ਮਾਨਵਤਾ ਦੀ ਸੇਵਾ 'ਚ ਵਿੱਦਿਆ ਦੇ ਪ੍ਰਸਾਰ ਅਤੇ ਪੰਜਾਬ ਦੇ ਸਾਂਝੀ ਭਾਈਚਾਰਕ ਵਿਰਾਸਤ ਦੀ ਰੱਖਿਆ ਕਰਦਿਆਂ ਇਸ ਵੇਲੇ 'ਖ਼ਾਲਸਾ ਯੂਨੀਵਰਸਿਟੀ' ਤੋਂ ਇਲਾਵਾ ਹੋਰ 18 ਵਿੱਦਿਅਕ ਅਦਾਰਿਆਂ ਨੂੰ ਸਫ਼ਲਤਾ ਪੂਰਵਕ ਚਲਾ ਕੇ ਪੜ੍ਹਿਆ–ਲਿਖਿਆ ਸੁਹਿਰਦ ਸਮਾਜ ਸਿਰਜਣ ਲਈ ਤੱਤਪਰ ਹੈ।
ਸੋਚ ਨੂੰ ਭੁਗਾਉਂਦਿਆਂ ਇਸ ਸਾਲ ਉਪਲਬੱਧੀਆਂ ਹਾਸਲ ਕਰਦਿਆਂ 'ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ' ਦੀ ਸਥਾਪਨਾ ਅਤੇ 'ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ' ਦਾ ਗਵਰਨਿੰਗ ਕੌਂਸਲ ਦਾ ਅਟੁੱਟ ਹਿੱਸਾ ਬਣਾਕੇ ਕੌਂਸਲ ਨੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਕੌਂਸਲ ਦੀ ਗਤੀਸ਼ੀਲ ਮੈਨੇਜ਼ਮੈਂਟ 'ਸੱਭਿਅਤਾ ਉਸਾਰੀ ਅਤੇ ਹੋਰ ਉਸਾਰਾਂਗੇ' ਦੀ ਲੀਂਹ 'ਤੇ ਦਿਨ–ਰਾਤ ਯਤਨਸ਼ੀਲ ਹੈ। ਅੱਜ ਜਿੱਥੇ ਮੈਨੇਜ਼ਮੈਂਟ ਖ਼ਾਲਸਾ ਕਾਲਜ ਦੀ ਆਲੀਸ਼ਾਨ ਇਮਾਰਤ ਦੀ ਸਾਂਭ–ਸੰਭਾਲ ਲਈ ਯਤਨਸ਼ੀਲ ਹੈ, ਉੱਥੇ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ, ਸੱਭਿਅਤਾ ਦੇ ਨਾਲ–ਨਾਲ ਧਾਰਮਿਕ ਵਿੱਦਿਆ ਨੂੰ ਪ੍ਰਫ਼ੁਲਿੱਤ ਕਰਨ ਲਈ ਉਚਿੱਤ ਪੈਰਵਾਈ ਕਰ ਰਹੀ ਹੈ।
ਮੈਨੇਜ਼ਮੈਂਟ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਿੱਖਾਂ ਦੇ ਬਾਨੀ ਗੁਰੂ ਧੰਨ–ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਤੀ 12 ਨਵੰਬਰ 2016 ਦਿਨ ਸ਼ਨੀਵਾਰ ਨੂੰ ਅਲੌਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀ ਵਿਸ਼ਾਲਤਾ ਦੇਖਿਆ ਹੀ ਬਣਦੀ ਹੈ ਅਤੇ ਵਿੱਦਿਅਕ ਅਦਾਰਿਆਂ ਵੱਲੋਂ ਆਯੋਜਿਤ ਇਹ ਵਿਸ਼ਾਲ ਨਗਰ ਕੀਰਤਨ ਪੂਰੀ ਦੁਨੀਆ 'ਚ ਸਭ ਤੋਂ ਵਿਸ਼ਾਲ ਹੁਬੰਦਾ ਹੈ।
(MOREPIC1)
ਸੋਸਾਇਟੀ ਦੇ ਪ੍ਰਧਾਨ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਜੀ, ਆਨਰੇਰੀ ਸਕੱਤਰ ਅਤੇ ਪ੍ਰੋ-ਚਾਂਸਲਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਜੀ ਅਤੇ ਮੈਨੇਜ਼ਮੈਂਟ ਦੀ ਯੋਗ ਅਗਵਾਈ 'ਚ ਖ਼ਾਲਸਾ ਸੰਸਥਾਵਾਂ ਤਰੱਕੀ ਦੀ ਰਾਹ 'ਤੇ ਹਨ ਤੇ ਸਮੂਹ ਅਦਾਰਿਆਂ ਦਾ ਮਿਹਨਤਕਸ਼ ਅਧਿਆਪਕ ਸਟਾਫ਼ ਵਿਦਿਆਰਥੀਆਂ ਨੂੰ ਚੁਣੇ ਵਿਸ਼ੇ 'ਚ ਨਿਪੁੰਨ ਬਣਾਉਣ ਲਈ ਸਰਗਰਮ ਰਹਿੰਦਾ ਹੈ। ਸਿੱਖਾਂ ਦੀ ਮਹਾਨ ਸੰਸਥਾ ਖ਼ਾਲਸਾ ਕਾਲਜ ਤੋਂ ਇਲਾਵਾ ਹੋਰ ਪ੍ਰੋਫ਼ੈਸ਼ਨਲ ਕਾਲਜ ਜਿਸ 'ਚ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਨਰਸਿੰਗ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਖਾਲਸਾ ਕਾਲਜ ਆਫ ਫਾਰਮੇਸੀ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਖਾਲਸਾ ਕਾਲਜ ਆਫ ਬਿਜ਼ਨਿਸ ਸਟੱਡੀਜ਼ ਐਂਡ ਟੈਕਨਾਲੋਜੀ, ਮੋਹਾਲੀ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਚਵਿੰਡਾ ਦੇਵੀ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਹੇਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸ਼ਾਮਿਲ ਹਨ, ਪੜ੍ਹਾਈ ਸੰਸਥਾਵਾਂ 'ਚ ਪ੍ਰਦਾਨ ਕੀਤੀ ਜਾਂਦੀ ਹੈ।
ਕੌਂਸਲ ਦੇ ਚਾਂਸਲਰ ਸ: ਰਾਜਮੋਹਿੰਦਰ ਸਿੰਘ ਮਜੀਠਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ ਦੀ ਸਮਰੱਥ ਅਗਵਾਈ 'ਚ ਖਾਲਸਾ ਕਾਲਜ ਵਿੱਦਿਅਕ ਅਦਾਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। (MOREPIC2)ਇਹ ਇਨ੍ਹਾਂ ਯੋਗ ਵਿਅਕਤੀਆਂ ਦੀ ਦੂਰ-ਦ੍ਰਿਸ਼ਟੀ ਦਾ ਹੀ ਇਕ ਨਮੂਨਾ ਹੈ ਕਿ ਪਿਛਲੇ 11 ਸਾਲਾਂ 'ਚ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੀ ਗਿਣਤੀ 7 ਤੋਂ ਵੱਧ ਕੇ 18 ਹੋਈ ਹੈ। ਕੌਂਸਲ ਦੇ ਮੀਤ ਪ੍ਰਧਾਨ, ਸ: ਚਰਨਜੀਤ ਸਿੰਘ ਚੱਢਾ, ਸਹਾਇਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਨ, ਸ: (ਡਾ.) ਹਰਭਜਨ ਸਿੰਘ ਸੋਚ, ਸ: (ਡਾ.) ਕਰਤਾਰ ਸਿੰਘ ਗਿੱਲ, ਸ: ਰਾਜਬੀਰ ਸਿੰਘ ਇਕ ਟੀਮ ਵਾਂਗ ਮਿਹਨਤ ਕਰਕੇ ਖ਼ਾਲਸਾ ਕਾਲਜ ਸੰਸਥਾਵਾਂ ਦੇ ਵਿਸਥਾਰ ਲਈ ਕੰਮ ਕਰ ਰਹੇ ਹਨ।
ਧਰਮਿੰਦਰ ਸਿੰਘ ਰਟੌਲ, ਡਿਪਟੀ ਡਇਰੈਕਟਰ
ਲੋਕ ਸੰਪਰਕ ਵਿਭਾਗ,
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ
ਅੰਮ੍ਰਿਤਸਰ।
What's Your Reaction?
Like
0
Dislike
0
Love
0
Funny
0
Angry
0
Sad
0
Wow
0
